ਭਵਾਨੀਗੜ੍ਹ 'ਚ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਬੀਤੀ ਰਾਤ ਇੱਕ ਕਲਯੁਗੀ ਪੁੱਤ ਨੇ ਘਰ 'ਚ ਸੁੱਤੇ ਪਏ ਆਪਣੇ ਹੀ ਪਿਤਾ ਨੂੰ ਕੁਹਾੜੀ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੇੜਲੇ ਪਿੰਡ ਬਟੜਿਆਣਾ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਤਲ ਪੁੱਤ ਦਾ ਢਾਈ ਮਹੀਨੇ ਪਹਿਲਾਂ ਆਪਣੀ ਘਰ ਵਾਲੀ ਨਾਲ ਤਲਾਕ ਹੋਇਆ ਸੀ, ਜਿਸਦੇ ਚੱਲਦਿਆਂ ਉਹ ਪਰੇਸ਼ਾਨ ਚੱਲ ਰਿਹਾ ਸੀ।ਮ੍ਰਿਤਕ ਚਰਨਜੀਤ ਸਿੰਘ (64) ਮਿਹਨਤ-ਮਜ਼ਦੂਰੀ ਕਰਦਾ ਸੀ, ਜਦੋਂ ਕਿ ਉਸਦਾ ਕਾਤਲ ਪੁੱਤ ਮਨਪ੍ਰੀਤ ਸਿੰਘ (26) ਪਲੰਬਰ ਹੈ। ਘਟਨਾ ਦੀ ਪੁਸ਼ਟੀ ਕਰਦਿਆਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਵਾਨੀਗੜ੍ਹ ਥਾਣੇ ਦੇ ਮੁਖੀ ਅਜੇ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਚਰਨਜੀਤ ਸਿੰਘ ਆਪਣੇ ਘਰ ਸੁੱਤਾ ਪਿਆ ਸੀ, ਰਾਤ ਕਰੀਬ 2 ਵਜੇ ਉਸ ਨੇ ਪੁੱਤਰ ਮਨਪ੍ਰੀਤ ਸਿੰਘ ਨੇ ਆਪਣੇ ਸੁੱਤੇ ਪਏ ਪਿਤਾ ’ਤੇ ਕੁਹਾੜੀ ਨਾਲ ਵਾਰ ਕਰ ਦਿੱਤੇ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
.
After his wife left him, he committed an incident with his sleeping father.
.
.
.
#Bhawanigarhnews #punjabnews #charanjeetsingh